Pinned Tweet
ਪਾਣੀ ਦੇ ਹਾਣ ਦਾ ਸੀ ਉਹ , ਆਵੇਗਾ ਫਿਰ
ਪੌਣ, ਝੰਬ, ਬੱਦਲੀ ਜਾਂ ਆਬਸ਼ਾਰ ਹੋ ਕੇ
ਬੇਰੰਗ ਕਿਉਂ ਰਹਿੰਦਾ, ਸੀ ਆਫ਼ਤ ਆਈ ?
ਹੁਣ ਟੱਕਰੂਗਾ ਜਦ ਵੀ , ਪੂਰਾ ਰੰਗਦਾਰ ਹੋ ਕੇ
(ਤ.ਸ )
ਗਿੱਲੀ ਤੂੜੀ ਤੇ ਭੁੱਖਾ ਡੰਗਰ!
Punjabi politics never runs out of entertainment. An unholy political matrimony, where neither loyalty nor principles matter — just appetite and opportunity.
ਪੰਜਾਬੀ ਬੋਲੀ ਦੀ ਖ਼ੂਬੀ ਹੈ, ਹਰ ਸਿਆਸੀ ਨਾਟਕ ਲਈ ਇੱਕ ਮੁਹਾਵਰਾ ਪਹਿਲਾਂ ਹੀ ਤਿਆਰ ਹੈ।
Not a dull moment in Punjabi politics!
Gurmukhi isn't merely decorative lettering for political banners. It is a writing system with grammar, vocabulary, history and standards. Mistakes repeated publicly shouldn't become the new standard. ਇਹ ਗੱਲ ਅੰਗਰੇਜ਼ੀ ਵਿੱਚ ਲਿਖਣੀ ਪਈ ਕਿਉਂਕਿ ਬਹੁਤ ਸਾਰੇ ਨਹੀਂ ਸਮਝ ਸਕਦੇ ।
14 March 2012: Sumedh Singh Saini was appointed Punjab DGP by the SAD-BJP government led by Parkash Singh Badal.
Sukhbir Singh Badal held the Home portfolio.
Saini was facing allegations over the 1991 abduction, custodial torture and disappearance of Sikh youth Balwant Singh Multani. The case later included a murder charge. These are matters of public record.
ਸੋ ਕੈਪਟਨ, ਬਿੱਟੂ , ਮਨਪ੍ਰੀਤ ਤੇ ਸੁਖਬੀਰ ਇੱਕੋ ਧਿਰ ਬਣ ਗਏ - ਹੁਣ ਲੜਨਾ ਕੀਹਦੇ ਨਾਲ ? ਸਾਰਾ ਪਿੰਡ ਤਾਂ ਮਿੱਤਰਾਂ ਦਾ !!
ਕਿਸੇ ਦੇ “स्वर्गीय” ਪਿਤਾ ਨੇ ਨਹੁੰ ਮਾਸ ਦੇ ਰਿਸ਼ਤੇ ਦੀ ਗੱਲ ਨਹੀਂ ਕੀਤੀ । ਹਾਂ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕੀਤੀ ਹੋਵੇਗੀ । ਇਤਿਹਾਸ ਨੂੰ ਵਿਗਾੜਾ ?
5
198
ਜ਼ਬਰ ਜ਼ੇਰ ਪੇਸ਼ ਦੀਆਂ ਘੁੰਡੀਆਂ ਹੁਣ ਆਸਾਨੀ ਨਾਲ ਖੁੱਲ ਜਾਣਗੀਆਂ । ਸਿੱਖਣ ਲਈ
punjabiurdu.netlify.app/
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ
ਵਕਤ ਦੇ ਹੇਰ ਫੇਰ ਦੀ ਗੱਲ ਹੈ
ਆਪਣੇ ਹੀ ਘਰ ’ਚ ਘਿਰ ਗਿਆ ਹਾਂ
ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ
ਕਵਿਤਾ ਦਾ ਕੋਈ ਇੱਕ ਮਾਅਨਾ ਤਾਂ ਨਹੀਂ ਹੁੰਦਾ ਤੇ ਨਾਂ ਹੀ ਇੱਕ ਕੇਂਦਰੀ ਭਾਵ । ਬੱਸ ਜੋ ਕਿਸੇ ਦੀ ਸਮਝ ਹੈ, ਜੋ ਮਹਿਸੂਸ ਹੁੰਦਾ ਹੈ ਉਹੀ ਗੱਲ ਸਹੀ ਹੈ । ਪੁਰਾਣੀ ਪੀੜੀ ਦੇ ਕਵੀਆਂ ਤੇ ਲਿਖਾਰੀਆਂ ਵਿੱਚ ਆਮ ਤੌਰ ਤੇ ਐਹੋ ਜਿਹੇ ਸ਼ਬਦ ਮਿਲਦੇ ਹਨ ਜੋ ਹੁਣ ਸਿਰਫ ਪਾਕਿਸਤਾਨੀ ਪੰਜਾਬ ਦੇ ਅਦਬ ਵਿੱਚ ਹੀ ਮਿਲਦੇ ਹਨ । ਸ਼ਾਹਮੁਖੀ ( ਉਰਦੂ ) ਦੀ ਜਾਣਕਾਰੀ ਨਾ ਹੋਣ ਕਰਕੇ ਇਹਨੀਂ ਦੇ ਅਰਥ ਕਰਨੇ ਔਖੇ ਹੋ ਜਾਂਦੇ ਹਨ ਤੇ ਸਮਝਣੇ ਹੋਰ ਵੀ । ਇਹ ਦੋ ਸਤਰਾਂ ਸੋਹਣ ਸਿੰਘ ਮੀਸ਼ਾ ਦੀਆ ਹਨ ਤੇ ਸਿਰਫ ਚਾਰ ਅੱਖਰਾਂ ਦੀ ਗੱਲ ਕਰਦੇ ਹਾਂ । ਘਰ ਤੇ ਘਿਰ ਵਿੱਚ ਸਿਰਫ ਸਿਹਾਰੀ ਦਾ ਫਰਕ ਹੈ । ਇੱਕ ਮਾਤਰਾ ਦਾ । ਉਰਦੂ ਵਿਚ ਵਿੱਚ َਜਬਰ ਤੇ ਜ਼ੇਰ ਹਨ । ਇਵੇਂ ਕਹਿ ਲਓ ਕਿ ਜ਼ੇਰ ِ ਪੈਰ ਵਿੱਚ ਹੈ ਤੇ ਜਬਰَ ਸਿਰ ਤੇ । ਇੱਕ ਤਰਾਂ ਬਿੱਲਕੁਲ ਹੀ ਉਲਟਾ । ਕਿਸੇ ਚੀਜ਼ ਨੂੰ ਸਿਰ ਤੇ ਰੱਖਣਾ ਤੇ ਕਿਸੇ ਨੂੰ ਪੈਰਾਂ ਵਿੱਚ । ਬੱਸ ਏਨਾ ਹੀ ਫਰਕ ਹੈ ਜਬਰ ਤੇ ਜ਼ੇਰ ਵਿੱਚ । ਕਹਿੰਦੇ ਹਨ ਕਿ ਜਬਰ ਨੂੰ ਤਾਕਤਵਰ ਤੇ ਸੋਹਣਾ ਮੰਨਿਆਂ ਜਾਂ ਦਾ ਹੈ ਤੇ ਜ਼ੇਰ ਨੂੰ ਵਿਕਲਾਂਗ ਤੇ ਹੀਣਾ । ਜ਼ੇਰ ਓ ਜਬਰ ਮੁਹਾਵਰਾ ਵੀ ਹੈ ਤੇ ਇਸਦਾ ਮਤਲਬ ਹੈ ਉਲਟਾ ਪੁਲਟਾ ਹੋਣਾ । ਉੱਪਰ ਥੱਲੇ ਹੋਣਾ । ਖ਼ੈਰ ਉਰਦੂ ਵਿੱਚ ਤਾਂ ਇਸ ਜਬਰ ਜ਼ੇਰ ਬਾਰੇ ਬਹੁਤ ਲਿਖਿਆ ਗਿਆ ਹੈ। ਮੈਂ ਸੋਚ ਰਿਹਾ ਸੀ ਕਿ ਲਿਖਣ ਵਾਲੇ ਦੇ ਦਿਲ ਦੀ ਹਾਲਤ ਕੀ ਰਹੀ ਹੋਵੇਗੀ । ਸਵੇਰ ਤੇ ਸ਼ਾਮ ਇੱਕ ਦੂਜੇ ਤੋਂ ਉਲਟ ਹਨ , ਜਬਰ ਤੇ ਜ਼ੇਰ ਵੀ । ਤੇ ਲਿਖਣ ਵਾਲਾ ਇੱਕ ਨਿਗੁਣੀ ਜ਼ੇਰ ਕਰਕੇ ਘਰ ਵਿੱਚ ਘਿਰ ਗਿਆ ਹੈ । ਜ਼ੇਰ ਰਾਗ ਦੀ ਛੋਟੀ ਧੁਨ ਨੂੰ ਵੀ ਕਹਿੰਦੇ ਹਨ ( ਤੇ ਵੱਡੀ ਨੂੰ ਬਮ ) ਚਮਕਦੀ ਸੇਕ ਵਾਲੀ ਸਵੇਰ ਹਨੇਰੀ ਸਰਦ ਸ਼ਾਮ ਬਣਾ ਦਿੱਤੀ ਇੱਕ ਜ਼ੇਰ ਨੇ ।
ਕਵਿਤਾ ਦਾ ਇੱਕ ਮਾਅਨਾ ਤਾਂ ਨਹੀਂ ਹੁੰਦਾ ?
ਖ਼ੁਦ ਬ ਖ਼ੁਦ ਆਲਮ ਏ ਦਿਲ ਜ਼ੇਰ ਓ ਜਬਰ ਹੋਤਾ ਹੈ
ਨੀਚੀ ਨਜ਼ਰੋਂ ਮੇਂ ਕਿਆਮਤ ਕਾ ਅਸਰ ਹੋਤਾ ਹੈ
( ਸ਼ਾਰਿਬ ਲਖਨਵੀ )
ਤੇਰੀ ਸਾਂਸੋ ਕਾ ਜ਼ੇਰ ਓ ਬਮ ਜਾਨਮ ,
ਤੋੜ ਦੇ ਸਭ ਕਾ ਭਰਮ ਜਾਨਮ
At punjabiurdu.netlify.app/ you can learn what nukta is all about. Learn Urdu/ Shahmukhi
Can you read Punjabi in two scripts? Let’s give it a try!
From Gurmukhi to Shahmukhi (Urdu) — a little language exercise, a little brain workout, and a fun way to reconnect with the richness of Punjabi.
You don’t need to be an expert. Just start with a word, recognise a pattern, and gradually discover how the same Punjabi language travels across two scripts.
Original work by Madan Lal Kanwar — due credit and acknowledgement to the original author.
Thanks to Panjab Digital Library (@panjabdigilib ) for helping preserve this valuable literary heritage.
And here’s a bigger message: let’s digitise more books, make them searchable, and open them up to learners, researchers and curious readers everywhere.
Our heritage should not just sit on shelves. It should be read, explored, shared and learned.
Two scripts. One Punjabi. A thousand reasons to learn!
Visit
punjabiurdu.netlify.app/
ਲੱਖੀ’ ਲੈ ਲਈ ਦੁੱਲੇ ਜਵਾਨ ਨੇ,
ਮਾਰੇ ਅਕਬਰ ਦੀ ਰਾਹ। ( Peelu)
Walking the streets of Amritsar, I have found ਬੱਕੀ (Bakki), Mirza’s legendary mare. But her sister ਲੱਖੀ (Lakkhi), Dulla Bhatti’s equally legendary mare, is nowhere to be seen!
Perhaps Lakkhi is still busy giving Akbar’s establishments a hard time.
Some Punjabi legends never leave the streets; they simply change their form!
12
333
History repeats itself, only the Badal at the receiving end has changed! The first time, it was Parkash Singh Badal (father) who brought Prem Singh Chandumajra back into the SAD fold, reportedly with the words: ਪ੍ਰਧਾਨਗੀਆਂ ਖ਼ਤਮ, ਸੇਵਾਦਾਰੀਆਂ ਸ਼ੁਰੂ। This time, it is Sukhbir Singh Badal (son) playing the same role, and Prem Singh Chandumajra making the same journey back. Different generation of Badals, same Chandumajra, same political script! ਲੱਗਦਾ ਹੈ ਬਾਦਲਾਂ ਦੀਆਂ ਪੀੜ੍ਹੀਆਂ ਬਦਲ ਗਈਆਂ, ਪਰ ਚੰਦੂਮਾਜਰੇ ਦੀ ਘਰ ਵਾਪਸੀ ਵਾਲੀ ਕਹਾਣੀ ਨਹੀਂ ਬਦਲੀ!
With #Lastpass of heer , I stumble upon meanings I would never have imagined.
Imagine the longing: leave everything behind, renounce the world, assume the garb of a faqir, and come to me. Don’t let another moment pass.
This is the magic of Waris Shah. He doesn’t merely tell a love story; he preserves an entire living language, with its shades, subtleties and emotional vocabulary.
Word ਝੱਬ, ਝਬ, ਝਪ , ਝਪਕਣਾ - blink of eye.
تمام لفظاں نو کلِک کر کے معنے وی پڑ سکدے ہو ، heerwarisshah.com تے جا کے ۔ جھب ؟ اکھ جھپکڻ دا سما
1
1
62
Thanks to Dr Abdul for bringing Habibi into the mainstream vocabulary of the linguistically challenged. In Punjab, however, we had documented it in Waris Shah’s Heer over two centuries ago. Some cultures discover words through political speeches; others preserve them in literature.
Tejinder retweeted
A British criminal applauding an Israeli tourist pretending to be a flagpole
These two morons probably never stepped foot in a library so are hopeless as understanding basic rules of entry
ਦਿਲ ♥️ ਆ ਗਿਆ ਜਾਂ ਆ ਜਾਣਾ - ਹੈ ਕਿ ਨਾ ? ਕਦੇ ਟ੍ਰੇਨ ਟ੍ਰੈਮ ’ਚ ਜਾਂ ਛੋਟੀ ਜਿਹੀ ਸਪਾਂਟੇਨੀਅਸ , ਨਾਊ ਆਰ ਨੈਵਰ ਵਾਲੀ ਮੁਲਾਕਾਤ ਵਿੱਚ ਵੀ ਦਿਲ ਆ ਜਾਂਦਾ ਹੈ ਜਾਂ ਦਿਲ ਦੇ ਬੈਠਦੇ ਹਾਂ , ਪਰ ਕਦੇ ਕਲਬ ( ਕਲੂਬ) ਦੀ ਗੱਲ ਨਹੀਂ ਹੋਈ । ਇੱਕ ♥️ ਅਹਿਸਾਸ ਹੈ ਤੇ ਇੱਕ ❤️ ਪੁਰਜਾ (organ ) . ਵਰਿਸ ਦੇ ਸਾਰੇ ਸ਼ਬਦ ਕਮਾਲ ਦੇ ਹਨ ।
HeerWarisShah.com ਤੇ ਪੜੋ
ਇਸ਼ਕੇ ਦੇ ਤਾਣੇ-ਪੇਟੇ ਦਾ ਰੰਗ ਯਕੀਨਨ ਲਾਲ ਸੂਹਾ , ਸੁਰਖ਼, ਰੱਤੜਾ ਰਿਹਾ ਹੋਣਾ । ਆਸ਼ਕ ਖ਼ੂਨ ਦੇ ਕੇ ਵੀ ਇਸ ਰੰਗ ਦੀ ਰੱਤੀ ਵਿੱਚ ਰੱਤੇ ਜਾਣ ਨੂੰ ਕਾਹਲ਼ੇ ਰਹੇ ਹਨ । ਉਹਨਾਂ ਦੇ ਰੰਗ ਉਹੀ ਜਾਨਣ , ਪਰ ਹੀਰ ਵਾਰਿਸ ਸ਼ਾਹ ਦੇ ਇਸ ਉਪਰਾਲੇ ਵਿੱਚ ਓਹੀ ਰੱਤ ਰੰਗੇ , ਗੂੜ੍ਹੇ ਰੱਤ ਰੰਗੇ ਅੱਖਰ ਤੁਹਾਨੂੰ ਦੇਖਣ ਨੂੰ ਮਿਲਣਗੇ ।
HeerWarisShah.com ਗੁਰਮੁਖੀ . ਸ਼ਾਹਮੁਖੀ ਤੇ ਰੋਮਨ ਅੱਖਰਾਂ ਵਿੱਚ ।

















